ਵੇਤਨ (wages) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਵੇਤਨ (wages): ਕਿਸੇ ਸੁਤੰਤਰ (ਗੁਲਾਮ ਨਹੀਂ) ਮਨੁੱਖੀ ਮਜ਼ਦੂਰ ਦੀਆਂ ਸੇਵਾਵਾਂ ਲਈ ਕਿਸੇ ਵਪਾਰ ਦੇ ਮਾਲਕ ਦੁਆਰਾ ਅਦਾਅ ਕੀਤਾ ਗਿਆ ਮੁੱਲ। ਵੇਤਨ ਅਸਲੀ (wages real) ਮਾਲ ਅਤੇ ਸੇਵਾਵਾਂ ਦੀ ਕੁਆਲਟੀ ਅਤੇ ਮਾਤਰਾ, ਜੋ ਉਸ ਪੈਸੇ ਨਾਲ ਕਿਸੇ ਵੇਲੇ ਖਰੀਦੇ ਜਾ ਸਕਦੇਹਨ। ਵੇਤਨ, ਘਟਤਮ (wages minimum) ਕਨੂੰਨੀ ਯੂਨੀਅਨ ਨਾਲ ਸਮਝੌਤਾ, ਮਾਲਕ ਦੇ ਫੈਸਲੇ ਦੁਆਰਾ ਮੁਕੱਰਰ ਬੁਨਿਆਦੀ ਵੇਤਨ, ਜਿਸ ਨੂੰ ਕਿਸੇ ਨਿਸ਼ਚਿਤ ਇਲਾਕੇ ਵਿੱਚ ਘਟਾਇਆ ਨਹੀਂ ਜਾ ਸਕਦਾ। ਸਰਕਾਰਾਂ ਵੀ ਕਿਰਤੀਆਂ ਲਈ ਘੱਟਤਮ ਵੇਤਨ ਦਰ ਨਿਸ਼ਚਤ ਕਰਦੀਆਂ ਹਨ। ਵੇਤਨ, ਜੀਵਨ (wages living) ਕੰਮ ਲਈ ਵੇਤਨ ਦਾ ਦਰ, ਜਿਸ ਨਾਲ ਜੀਵਨ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਵੇਤਨ ਦਰ (wage rate) ਕਿਸੇ ਸਮੇਂ ਜਾਂ ਇਕਾਈ ਦੇ ਅਧਾਰ ਉੱਤੇ, ਜਿਵੇਂ ਪ੍ਰਤੀ ਘੰਟਾ, ਪ੍ਰਤੀ ਦਿਨ, ਕੰਮ ਦੀ ਮਾਤਰਾ ਆਦਿ ਦੇ ਹਿਸਾਬ ਨਾਲ ਕਿਰਤ ਦੀ ਨਿਸ਼ਚਿਤਕਾਰੀ। ਵੇਤਨ, ਨਾਮਧਾਰੀਕ (wages nominal) ਉਸ ਦੀ ਖਰੀਦ ਤਾਕਤ ਵੱਲ ਧਿਆਨ ਦਿੱਤੇ ਬਿਨਾ, ਪੈਸਿਆਂ ਦੇ ਭਾਵ ਵਿੱਚ, ਵੇਤਨ ਦਾ ਪ੍ਰਗਟਾਵਾ, ਬਹੁਤ ਘੱਟ ਵੇਤਨ। ਵੇਤਨ ਯੂਨੀਅਨ (wage union) ਅਦਾਇਗੀ ਦਾ ਦਰ, ਜੋ ਯੂਨੀਅਨ ਨੇ ਨਿਸ਼ਚਿਤ ਕੀਤਾ, ਅਤੇ ਜੋ ਸਮੂਹਕ ਸੌਦਾਬਾਜ਼ੀ ਕਾਰਨ ਸਾਰੇ ਉਦਯੋਗਿਕ/ਵਪਾਰਕ ਉਦਮਾ ਉੱਤੇ ਲਾਗੂ ਹੁੰਦਾ ਹੈ। ਵੇਤਨ, ਵਿਆਪਕ (wage prevailing) 1. ਕਿਸੇ ਸਮੁਦਾ ਵਿੱਚ ਕਿਸੇ ਕਿੱਤਈ ਸਮੂਹ ਦੀ ਬਹੁਗਿਣਤੀ ਨੂੰ ਵਾਸਤਵ ਵਿੱਚ ਦਿੱਤੇ ਜਾਣ ਵਾਲੇ ਵੇਤਨ। 2. ਕਿਸੇ ਸਰਕਾਰ ਦੁਆਰਾ ਆਪਣੇ ਕਿਰਤੀਆਂ ਦੇ ਵੱਖ-ਵੱਖ ਵਰਗਾਂ ਨੂੰ ਦਿੱਤੇ ਜਾਣ ਵਾਲੇ ਵੇਤਨ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.